Tuesday, July 7, 2009

Monday, July 6, 2009

ਨਜ਼ਮ

ਉਲਝ ਗਈਆਂ
ਜੀਹਦੀਆਂ ਤਾਰਾਂ
ਉਹ ਖਵਾਬ ਕੋਈ ਹੋਰ ਸੀ
ਐਵੇਂ ਹੀ ਏਹਨਾ ਅੱਖੀਆਂ ਦੀ
ਨਜ਼ਰ ਨਾ ਉਤਾਰ ਤੂੰ
ਹਜ਼ਾਰਾਂ ਖਾਹਿਸ਼ਾਂ ਹਾਲੇ ਵੀ ਹਨ
ਪਰ ਖਵਾਬਾਂ ਦੀ ਆਦਤ ਜਾਂਦੀ ਰਹੀ

Sunday, July 5, 2009

ਨਜ਼ਮ

ਕੋਈ ਰਾਤ ਜਾਗਦੀ ਹੈ
ਕੋਈ ਯਾਦ ਦੁਖਦੀ ਹੈ
ਕੋਈ ਜ਼ਖ਼ਮ ਜਿਉਂਦਾ ਹੈ
ਕੋਈ ਪੀੜ ਸਿੰਮਦੀ ਹੈ
ਤੇ ਮੈਂ ਵਕਤ ਦੀ ਕੈਦ ‘ਚੋਂ
ਪਰਵਾਜ਼ ਲੋਚਦੀ ਹਾਂ
ਅਪਣੇ ਗੂੰਗੇ ਹਰਫਾਂ ਲਈ
ਆਵਾਜ਼ ਲੋਚਦੀ ਹਾਂ